ਤੁਸੀਂ ਕੁਝ ਵੀ ਸਿੱਖ ਸਕਦੇ ਹੋ, ਉਹ ਵੀ ਬਿਲਕੁਲ ਮੁਫ਼ਤ।
ਕਿਸੇ ਦੁਪਹਿਰ ਬੈਠ ਕੇ ਸੰਖਿਆਵਾਂ ਨੂੰ ਦੁਹਰਾਓ। ਪਤਾ ਲਗਾਓ ਕਿ ਪਾਈਥਾਗੋਰਸ ਥਿਊਰਮ ਕਿਵੇਂ ਕੰਮ ਕਰਦੀ ਹੈ। ਜਾਂ ਅਗਲੇ ਸੈਸ਼ਨ ਦੀ ਜਿਮਾਇਤੀ 'ਤੇ ਨਿਗ੍ਹਾ ਮਾਰੋ। ਆਉਣ ਵਾਲੀਆਂ ਪ੍ਰੀਖਿਆਵਾਂ ਲਈ ਤਿਆਰੀ ਕਰੋ। ਜਾਂ, ਜੇ ਤੁਹਾਡਾ ਕੁਝ ਬਹੁਤ ਹੀ ਅਨੋਖਾ ਕਰਨ ਦਾ ਮਨ ਕਰ ਰਿਹਾ ਹੈ, ਤਾਂ ਪਤਾ ਲਗਾਓ ਕਿ ਤੁਹਾਡੀ ਭਾਸ਼ਾ ਵਿੱਚ ਖਾਨ ਅਕੈਡਮੀ 'ਤੇ ਹੋਰ ਕੀ ਕੁਝ ਉਪਲਬਧ ਹੈ।
ਭਾਵੇਂ ਤੁਸੀਂ ਵਿਦਿਆਰਥੀ ਹੋ, ਅਧਿਆਪਕ ਹੋ, ਘਰ ਰਹਿ ਕੇ ਪੜਨ ਵਾਲੇ ਵਿਦਿਆਰਥੀ ਹੋ, ਕਿਸੇ ਸਕੂਲ ਦੇ ਪ੍ਰਿੰਸੀਪਲ ਹੋ, 20 ਸਾਲਾਂ ਬਾਅਦ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਬਾਲਗ ਹੋ ਜਾਂ ਕਿਸੇ ਦੂਜੇ ਗ੍ਰਹਿ ਤੋਂ ਆਏ ਕੋਈ ਜੀਵ ਹੋ, ਜੋ ਇਹ ਜਾਣਨਾ ਚਾਹੁੰਦਾ ਹੈ ਕਿ ਧਰਤੀ 'ਤੇ ਗਣਿਤ ਕਿਵੇਂ ਪੜਾਇਆ ਜਾਂਦਾ ਹੈ।
- ਖਾਨ ਅਕੈਡਮੀ ਦੀ ਵਿਅਕਤੀਗਤ ਬਣਾਈ ਸਿਖਲਾਈ ਲਾਇਬ੍ਰੇਰੀ ਤੁਹਾਡੇ ਲਈ ਉਪਲਬਧ ਹੈ, ਉਹ ਵੀ ਮੁਫ਼ਤ ਵਿੱਚ।
- ਤੁਸੀਂ ਬਿਨਾਂ ਕੋਈ ਪੈਸਾ ਦਿੱਤੇ ਕੁਝ ਵੀ ਸਿੱਖ ਸਕਦੇ ਹੋ: ਹਜ਼ਾਰਾਂ ਅੰਤਰਕਿਰਿਆਤਮਿਕ ਅਭਿਆਸ, ਵੀਡੀਓ ਅਤੇ ਲੇਖ ਤੁਹਾਡੇ ਲਈ ਹਾਜ਼ਰ ਹਨ। ਗਣਿਤ, ਵਿਗਿਆਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੀ ਭਾਸ਼ਾ ਵਿੱਚ ਡੂੰਘਾਈ ਨਾਲ ਸਮਝੋ। ਜੇ ਤੁਸੀਂ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਵੀ ਜਾਣਦੇ ਹੋ, ਤਾਂ ਤੁਸੀਂ ਹੋਰ ਕਾਫ਼ੀ ਸਾਰੇ ਵਿਸ਼ਿਆਂ ਨੂੰ ਵੀ ਸਿੱਖ ਸਕਦੇ ਹੋ।
- ਆਪਣੇ ਹੁਨਰਾਂ ਨੂੰ ਬਿਹਤਰ ਬਣਾਓ: ਅਭਿਆਸ, ਕਵਿੱਜ਼ ਅਤੇ ਟੈਸਟ ਕਰੋ ਅਤੇ ਤੁਰੰਤ ਫ਼ੀਡਬੈਕ ਅਤੇ ਪੜਾਅ-ਦਰ-ਪੜਾਅ ਨੁਕਤੇ ਪ੍ਰਾਪਤ ਕਰੋ। ਆਪਣੇ ਸਕੂਲ ਵਿੱਚ ਪੜ੍ਹਾਏ ਜਾ ਰਹੇ ਵਿਸ਼ਿਆਂ ਨੂੰ ਪੱਕਾ ਕਰਨ ਲਈ ਖਾਨ ਅਕੈਡਮੀ ਵਰਤੋ ਜਾਂ ਆਪਣੇ ਹਿਸਾਬ ਨਾਲ ਆਪਣੀ ਪਸੰਦ ਦਾ ਕੁਝ ਨਵਾਂ ਸਿੱਖੋ
- ਤੁਸੀਂ ਇਹ ਸਭ ਆਪਣੀ ਖੁਦ ਦੀ ਸੈੱਟ ਕੀਤੀ ਗਤੀ 'ਤੇ ਕਰ ਸਕਦੇ ਹੋ।
- ਆਫ਼ਲਾਈਨ ਹੋਣ 'ਤੇ ਵੀ ਸਿੱਖਦੇ ਰਹੋ: ਇੰਟਰਨੈੱਟ ਕਨੈਕਸ਼ਨ ਨਾ ਹੋਣ 'ਤੇ ਵੀ ਵੀਡੀਓ ਦੇਖਣ ਲਈ ਆਪਣੀ ਮਨਪਸੰਦ ਸਮੱਗਰੀ ਨੂੰ ਬੁੱਕਮਾਰਕ ਕਰ ਕੇ ਡਾਊਨਲੋਡ ਕਰੋ।
- ਉੱਥੋਂ ਹੀ ਸਿੱਖਣਾ ਸ਼ੁਰੂ ਕਰੋ, ਜਿੱਥੋਂ ਤੁਸੀਂ ਛੱਡਿਆ ਸੀ: ਤੁਹਾਡੇ ਮੌਜੂਦਾ ਸਿਖਲਾਈ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਹੋਇਆ, ਸਾਡਾ ਮੁਹਾਰਤ ਸਿਸਟਮ ਤੁਹਾਨੂੰ ਤੁਰੰਤ ਫ਼ੀਡਬੈਕ ਦੇਣ ਦੇ ਨਾਲ-ਨਾਲ, ਉਨ੍ਹਾਂ ਹੁਨਰਾਂ ਅਤੇ ਵੀਡੀਓ ਬਾਰੇ ਸਿਫ਼ਾਰਸ਼ਾਂ ਵੀ ਕਰਦਾ ਹੈ, ਜਿਨ੍ਹਾਂ 'ਤੇ ਤੁਹਾਨੂੰ ਅੱਗੇ ਕੰਮ ਕਰਨਾ ਚਾਹੀਦਾ ਹੈ। ਅਤੇ, ਜੇ ਤੁਸੀਂ ਇੱਕ ਮੁਫ਼ਤ ਖਾਤਾ ਬਣਾਉਣਾ ਚੁਣਦੇ ਹੋ, ਤਾਂ ਤੁਹਾਡੀ ਸਿਖਲਾਈ http://khanacademy.org ਨਾਲ ਸਿੰਕ ਹੁੰਦੀ ਹੈ, ਤਾਂ ਜੋ ਤੁਹਾਡੀ ਪ੍ਰਗਤੀ ਤੁਹਾਡੇ ਸਾਰੇ ਡੀਵਾਈਸਾਂ 'ਤੇ ਅੱਪ-ਟੂ-ਡੇਟ ਰੱਖੀ ਜਾ ਸਕੇ।
ਮਾਹਰਾਂ ਵੱਲੋਂ ਬਣਾਏ ਗਏ ਵੀਡੀਓ, ਅੰਤਰਕਿਰਿਆਤਮਿਕ ਅਭਿਆਸਾਂ ਅਤੇ ਗਣਿਤ (ਅੰਕਗਣਿਤ, ਪ੍ਰੀ-ਬੀਜਗਣਿਤ, ਬੀਜਗਣਿਤ, ਜਿਮਾਇਤੀ, ਤਿਕੋਣਮਿਤੀ, ਅੰਕੜਾ ਵਿਗਿਆਨ, ਪੂਰਨ ਗਣਿਤ, ਵਿਤਰੇਕੀ ਸਮੀਕਰਨ), ਵਿਗਿਆਨ (ਜੀਵ ਵਿਗਿਆਨ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ) ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੀ ਕਾਫ਼ੀ ਡੂੰਘਾਈ ਨਾਲ ਜਾਣਕਾਰੀ ਦੇਣ ਵਾਲੇ ਲੇਖਾਂ ਤੋਂ ਸਿੱਖੋ।
ਕੀ ਖਾਨ ਅਕੈਡਮੀ ਦੀ ਵੈੱਬਸਾਈਟ ਨੂੰ ਪਹਿਲਾਂ ਤੋਂ ਵਰਤ ਰਹੇ ਹੋ? ਐਪ 'ਤੇ ਸਾਰੇ ਫੰਕਸ਼ਨ ਉਪਲਬਧ ਨਹੀਂ ਹਨ। ਭਾਈਚਾਰਕ ਵਿਚਾਰ-ਵਟਾਂਦਰੇ, ਕੰਪਿਊਟਰ ਪ੍ਰੋਗਰਾਮਿੰਗ ਨਾਲ ਸੰਬੰਧਿਤ ਸਮੱਗਰੀ, ਟੈਸਟ ਦੀ ਤਿਆਰੀ ਨਾਲ ਸੰਬੰਧਿਤ ਸਮੱਗਰੀ, ਮਾਪਿਆਂ ਦੇ ਟੂਲ, ਅਧਿਆਪਕਾਂ ਦੇ ਟੂਲ ਅਤੇ ਜ਼ਿਲ੍ਹੇ ਦੇ ਟੂਲ, ਇਨ੍ਹਾਂ ਸਭ ਤੱਕ ਸਿੱਧਾ http://khanacademy.org 'ਤੇ ਪਹੁੰਚ ਕੀਤੀ ਜਾ ਸਕਦੀ ਹੈ।
ਖਾਨ ਅਕੈਡਮੀ ਇੱਕ 501(ਸੀ.)(3) ਗੈਰ-ਮੁਨਾਫ਼ਾ ਸੰਸਥਾ ਹੈ। ਸਾਡਾ ਮਿਸ਼ਨ ਹਰੇਕ ਲਈ, ਹਰ ਜਗ੍ਹਾ 'ਤੇ ਮੁਫ਼ਤ ਅਤੇ ਵਿਸ਼ਵ-ਪੱਧਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ।